ਐਪਲ ਕੰਪਨੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਐਪਲ ਦੇ ਆਈਫੋਨ 17 ਸੀਰੀਜ਼ ਸਤੰਬਰ 2025 ਵਿੱਚ ਲਾਂਚ ਕਰਨ ਦੀ ਉਮੀਦ ਹੈ। ਐਪਲ ਦਾ ਦਾਅਵਾ ਹੈ ਕਿ ਇਸ ਮਾਡਲ ਵਿੱਚ ਆਈਫੋਨ 16 ਨਾਲੋਂ ਬਹੁਤ ਕੁਝ ਨਵਾਂ ਦੇਖਣ ਨੂੰ ਮਿਲੇਗਾ।
ਆਈਫੋਨ 17 ਸੀਰੀਜ਼ ਟੋਟਲ ਮਾਡਲ :-
ਆਈਫੋਨ 17 ਦੇ ਟੋਟਲ 4 ਮਾਡਲ ਦੱਸੇ ਜਾ ਰਹੇ ਹਨ। ਜਿਸ ਵਿੱਚ ਆਈਫੋਨ 17, ਆਈਫੋਨ 17 ਏਅਰ, ਆਈਫੋਨ 17 ਪ੍ਰੋ ਅਤੇ ਆਈਫੋਨ 17 ਪ੍ਰੋ ਮੈਕਸ।
ਆਈਫੋਨ 17 ਏਅਰ:-
ਇਸ ਵਾਰ ਆਈਫੋਨ 17 ਪਲੱਸ ਦੀ ਥਾਂ ਤੇ ਇਕ ਨਵਾਂ ਮਾਡਲ 17 ਏਅਰ ਦੱਸਿਆ ਗਿਆ ਹੈ। 17 ਏਅਰ ਪਤਲਾ ਤੇ ਹਲਕਾ ਡਿਜ਼ਾਈਨ ਹੈ। ਇਸਦੀ ਮੋਟਾਈ ਸਿਰਫ 5.5 ਤੋਂ 6.25 ਮਿਲੀਮੀਟਰ ਹੈ।ਇਸਦਾ OLED ਡਿਸਪਲੇ ਹੈ ਤੇ ਸਾਈਜ਼ 6.6 ਇੰਚ ਹੈ। ਇਸ ਵਿੱਚ ਇੱਕ ਸਿੰਗਲ 48 MP ਰੀਅਰ ਕੈਮਰਾ ਅਤੇ A19 ਚਿਪ ਹੋ ਸਕਦੀ ਹੈ। ਜੌ ਕਿ ਉੱਤਮ 3nm ਟੈਕਨੋਲੋਜੀ ਤੇ ਬਣੀ ਹੈ।
ਆਈਫੋਨ 17 ਪ੍ਰੋ:-
ਆਈਫੋਨ 17 ਪ੍ਰੋ ਵਿੱਚ ਕ੍ਰਮਵਾਰ 6.3 ਇੰਚ ਸਕ੍ਰੀਨ, 120hz ਪ੍ਰੋਮੋਸ਼ਨ ਡਿਸਪਲੇ ਹੈ। ਇਸ ਡਿਸਪਲੇ ਵਿੱਚ LTPO OLED ਤਕਨਾਲੋਜੀ ਦੀ ਵਰਤੋਂ ਕੀਤੀ ਜਾਵੇਗੀ। ਇਸ ਵਿੱਚ 48MP ਮੁੱਖ ਸੈਂਸਰ, 48MP ਅਲਟਰਾ - ਵਾਈਡ ਲੈਂਸ, 5x ਜ਼ੂਮ ਵਾਲਾ 48 MP ਟੈਲੀਫੋਟੋ ਲੈਂਸ, ਅਤੇ 24MP ਸੈਲਫੀ ਕੈਮਰਾ ਦੱਸਿਆ ਜਾ ਰਿਹਾ ਹੈ। ਇਸਦੀ ਬੈਟਰੀ ਸਮਰੱਥਾ 3700mah ਹੋਵੇਗੀ।
ਆਈਫੋਨ 17 ਪ੍ਰੋ ਮੈਕਸ:-
ਆਈਫੋਨ 17 ਪ੍ਰੋ ਮੈਕਸ ਦੀ 6.9 ਇੰਚ ਦੀ ਸਕ੍ਰੀਨ ਹੋਵੇਗੀ। ਇਸ ਵਿੱਚ ਵੀ 17 ਪ੍ਰੋ ਵਾਂਗ ਹੀ ਡਿਸਪਲੇ ਵਿੱਚ LTPO OLED ਤਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ, 48MP ਮੁੱਖ ਸੈਂਸਰ, 48MP ਅਲਟਰਾ - ਵਾਈਡ ਲੇਂਸ, 5x ਜ਼ੂਮ ਵਾਲਾ 48 MP ਟੈਲੀਫੋਟੋ ਲੈਂਸ, ਅਤੇ 24MP ਸੈਲਫੀ ਕੈਮਰਾ ਹੈ। ਇਸਦੀ ਬੈਟਰੀ ਸਮਰੱਥਾ 4700mah ਹੋਵੇਗੀ।
ਆਈਫੋਨ 17 ਏਅਰ ਦੀ ਅਪਗ੍ਰੇਡ ਮਾਡਮ ਚਿੱਪ:-
ਇਹ ਵੀ ਜਾਣਕਾਰੀ ਮਿਲੀ ਹੈ ਕਿ ਆਈਫੋਨ 17 ਏਅਰ ਕੁਆਲਕਾਮ ਦੀ ਬਜਇ ਐਪਲ ਦੀ ਆਪਣੀ 5G ਮਾਡਮ ਚਿੱਪ ਵਰਤਣ ਦੇ ਯੋਗ ਹੋ ਸਕਦਾ ਹੈ। Mmwave 5G ਦਾ ਸਮਰਥਨ ਨਾ ਕਰਕੇ, ਇਹ ਐਪਲ 4Gbps ਤੱਕ ਦੀ ਸਪੀਡ ਦੀ ਪੇਸ਼ਕਸ਼ ਕਰ ਸਕਦਾ ਹੈ।
ਤੇਜ ਵਾਈ-ਫਾਈ :-
ਐਪਲ ਦਾ ਦਾਅਵਾ ਹੈ ਕਿ ਵਾਈ - ਫਾਈ 7 ਸਮਰੱਥਾ, ਤੇਜ ਗਤੀ, ਘੱਟ ਲੇਟੈਂਸੀ ਅਤੇ ਬਿਹਤਰ ਕੁਨੈਕਟੀਵਿਟੀ ਪਰਦਾਨ ਕਰੇਗੀ। ਇਹ ਕਿਹਾ ਜਾ ਸਕਦਾ ਹੈ ਕਿ ਬਲੂਟੁੱਥ ਤੇ ਏਅਰਪੌਡਸ ਲਈ ਵਿੱਚ ਵਧੀਆ ਸੁਧਾਰ ਹੋਵੇਗਾ।

