ਰਮਜ਼ਾਨ ਦੇ ਪੂਰੇ ਇੱਕ ਮਹੀਨੇ ਦੇ ਇੰਤਜ਼ਾਰ ਤੋਂ ਬਾਅਦ ਇਹ ਤਿਉਹਾਰ ਆਉਂਦਾ ਹੈ। ਜਿਸਦਾ ਸਾਰਿਆ ਨੂੰ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ। ਈਦ ਦੇ ਸ਼ੁੱਭ ਤਿਉਹਾਰ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ। ਈਦ ਮੌਕੇ ਘਰਾਂ ਚ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਦੇ ਹਨ। ਇਸ ਦਿਨ ਲੋਕ ਚਿੱਟੇ ਕੱਪੜੇ ਪਾ ਕੇ ਮਸਜਿਦ ਜਾ ਕੇ ਨਮਾਜ ਅਦਾ ਕਰਦੇ ਹਨ। ਤੇ ਇਕ ਦੂਜੇ ਦੇ ਘਰ ਜਾ ਕੇ ਈਦ ਦੀ ਮੁਬਾਰਕਬਾਦ ਦਿੰਦੇ ਹਨ। ਇਸ ਦਿਨ ਕੁਝ ਲੋਕ ਆਪਣੀ ਸ਼ਰਧਾ ਅਨੁਸਾਰ ਦਾਨ ਵੀ ਕਰਦੇ ਹਨ।
Tags
News